Farmers Protest: ਅੰਮ੍ਰਿਤਸਰ ‘ਚ ਕਿਸਾਨਾਂ ਨੇ ਕੀਤੀਆਂ ਰੇਲਾਂ ਜਾਮ, ਹੱਕਾਂ ਲਈ ਰੇਲਵੇ ਟ੍ਰੈਕ ‘ਤੇ ਉਤਰੇ ਕਿਸਾਨ ।#Local18

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਕੂਚ ਵੱਲ ਰੁੱਖ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਕਿ ਪੰਜਾਬ-ਹਰਿਆਣਾ ਦੀ ਸਰਹੱਦ ਸ਼ੰਬੂ ਬਾਰਡਰ ‘ਤੇ ਵੀ ਕਿਸਾਨਾਂ ਦੇ ਵੱਲੋਂ ਰੋਜ਼ ਜਾਹਿਰ ਕੀਤਾ ਜਾ ਰਿਹਾ ਹੈ।

ਬੀ.ਕੇ.ਯੂ ਏਕਤਾ ਉਗਰਾਹਾ ਵੱਲੋਂ ਦਿੱਲੀ ਜਾ ਰਹੇ ਕਿਸਾਨਾ ‘ਤੇ ਹੋਏ ਲਾਠੀ-ਚਾਰਜ ਦੇ ਵਿਰੋਧ ‘ਚ ਸੂਬਾ ਕਮੇਟੀ ਵੱਲੋਂ ਰੇਲਾ ਰੋਕਣ ਦਾ ਫੈਸਲਾ ਕੀਤਾ ਗਿਆ ਸੀ , ਜਿਸ ਦੇ ਤਹਿਤ ਵੱਲਾ ਰੇਲਵੇ ਫਾਟਕ ( ਨੇੜੇ ਸਬਜ਼ੀ ਮੰਡੀ ) ਦਿੱਲੀ ਨੂੰ ਜਾਣ ਵਾਲੀ ਲਾਈਨਾਂ ‘ਤੇ 12 ਤੋ 4 ਵਜੇ ਤੱਕ ਕਿਸਾਨਾਂ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ।

ਇਸ਼ਤਿਹਾਰਬਾਜ਼ੀ

ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਸਬਜ਼ੀ ਮੰਡੀ ਦੇ ਨੇੜੇ ਸਥਿਤ ਵੱਲਾ ਫਾਟਕ ਦੀਆਂ ਜਿੱਥੇ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੇਲਵੇ ਟ੍ਰੈਕ ‘ਤੇ ਉਤਰ ਕੇ ਆਪਣਾ ਰੋਸ ਜ਼ਾਹਿਰ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ ਪੰਜਾਬ ਦੇ ਕੁਝ ਸੂਬਿਆਂ ਦੇ ਵਿੱਚ ਰੇਲਾਂ ਜਾਮ ਕਰਨਗੇ ਅਤੇ ਕਿਸਾਨਾਂ ਦੇ ਨਾਲ ਹੋਏ ਲਾਠੀ ਚਾਰਜ ਦੇ ਰੋਸ ਵਜੋਂ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ।

ਗੱਲਬਾਤ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਸਾਨੂੰ ਮਜ਼ਬੂਰ ਹੋ ਕੇ ਅਜਿਹੇ ਕਦਮ ਚੁੱਕਣੇ ਪੈ ਰਹੇ ਹਨ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ ਕਬੂਲ ਨਹੀਂ ਕਰ ਰਹੀ ਜਿਸ ਦੇ ਵਜੋਂ ਸਾਨੂੰ ਆਪਣਾ ਰੋਜ ਜ਼ਾਹਿਰ ਕਰਨਾ ਪੈ ਰਿਹਾ ਹੈ ਅਤੇ ਅਸੀਂ ਇਸ ਲਈ ਲੰਬਾ ਸੰਘਰਸ਼ ਲੜਨ ਲਈ ਵੀ ਤਿਆਰ ਹਾਂ । ਉਹਨਾਂ ਕਿਹਾ ਕਿ ਹਰ ਜਥੇਬੰਦੀ ਆਪੋ-ਆਪਣੇ ਢੰਗ ਨਾਲ ਰੋਸ ਜ਼ਾਹਿਰ ਕਰ ਰਹੀ ਹੈ ਅਤੇ ਅਸੀਂ ਅੱਜ ਅੰਮ੍ਰਿਤਸਰ ਸਮੇਤ ਪੰਜਾਬ ਦੇ ਕੁਝ ਸੂਬਿਆਂ ਵਿੱਚ ਰੇਲਾਂ ਜਾਮ ਕਰ ਆਪਣਾ ਰੋਸ ਪ੍ਰਗਟਾਇਆ ।

ਇਸ਼ਤਿਹਾਰਬਾਜ਼ੀ
  • First Published :

Source link